Sunday, July 22, 2018

ਗ਼ਜ਼ਲ...... Dr.Harnek Singh Kaler


ਨੈਣੋਂ ਸੁਰਮਾ ਚੋਇਆ ਲਗਦਾ । 

ਯਾਰਾ ਕੁਝ ਕੁਝ ਹੋਇਆ ਲਗਦਾ।

ਨੈਣੋਂ ਸੁਰਮਾ ਚੋਇਆ ਲਗਦਾ।
ਨੈਣ ਕਹਾਣੀ ਮੁੰਹੋਂ ਆਖਣ ,
ਸੀਨੇ ਦੁੱਖ ਲਕੋਇਆ ਲਗਦਾ ।
ਦੀਦੇ ਜਾਗੇ ਜਾਗੇ ਲੱਗਣ  ,
ਰਾਤੀਂ ਬਹਿ ਕੇ ਰੋਇਆ ਲਗਦਾ ।
ਪਤਝੜ ਵਰਗਾ ਚਿਹਰਾ ਲੱਗੇ ,
ਦਿਲ ਦਾ ਬੂਹਾ ਢੋਇਆ ਲਗਦਾ ।
ਅੱਖਾਂ ਕਿਸਨੂੰ ਭਾਲਣ ਦੱਸੀਂ ,
ਮਹਿਫਲ ਵਿਚ ਕਝ ਖੋਇਆ ਲਗਦਾ ।
ਸੁਪਨੇ , ਸਧਰਾਂ, ਰੀਝਾਂ ਚਾਅ  ,
ਸਭ ਕੁਝ ਸੀਨੇ ਮੋਇਆ ਲਗਦਾ ।
ਕਿੰਝ ਸਮੁੰਦਰ ਪੀਂਦਾ ਕੋਈ  ,
ਮੁੱਦਾ ਜਾਹਰ ਹੋਇਆ ਲਗਦਾ । ।

Biodata.....Dr.Harnek Singh Kaler

Resume..... Jevan verva ...

Harnek Singh Kaler (Dr.)
611c J.T.P.L city sector 115,Landran Road, Kharar, Mohali-140307
E.mail.
drharnekkaler@gmail.com
Mobile.9815121286.

Summary: Creative Writer.Story-writer, Novelist,Poet and special Children Literature.(Bal Sahit Lekhak)

Key Skills: Having experience in Madhkali Punjabi Sahit.gurmet and bhakti sahit.Novel and Natak special modern poetry.

Experience:
Presently working as a Assistant professor in a Malwa college Bondly..Samrala (Ludhiana) since july2012-13 to 31april2018.(session wise)in a Punjabi department.
*Retd as  Assistant Editor (Monthaly Magazine.Pankhrian and primary sikhia.  a children literature)
from pb.sch.edu.board Mohali 31july 2o11.
Academic Qualifications: M.A.(Punjabi)Ph.d.
How I perceive myself:
A student.a creative. a teacher.

Personal information:
Harnek  Singh Kaler
Father name.S.Faquiria Singh.
Date of birth:july20,1953.

A books written by me.
(Pustak Suchi)
Poetry:
*Samen de Suraj ,1986
*Pair mere lahu di,2000

A Research books.
*Guru Ravidass: jeevani te bani di pramanika.
Pub.. Language Dept.pb.patiala.1995.
*Keh RVidass .Feb.2oo1.
*Aaisi dasa hamari. Feb,2003.
Pub.Information and public relation Dept Punjab.
*Chetna de Suraj: Guru Ravidass.feb 2004.
Pub.Information and public relations Dept.punjab.
*Baith khandure jot jagaie 2004 (jeevani Guru Angad Dev ji )
* Begampura. Feb 2007
*Muknaike
and  *Masiha.  2nd addition (jeevani Bharat Rattan Dr.Bhim Rao Ambedkar) 2008,2015
*Jeona Siri ( stories)2013.

Children literature.
(Bal Sahit)
*Panchhian de sunehe (kahanian)2005
*Anmol dhan,
*kahi has pae
*Rukh bol paiy (kahanian)2006
*Aao khedie ghar ghar (kavitavan)2006.
pub.by.Lok Geet parKashan Chandigarh.
*Hind wasio rakhna yad sanu (saheeda dia jeevania)2008
*Laddo. (Kahania)2009
*hind wasio rakhna yad sano(jeevanian2nd addition)2009
*Karu badshah da khajana(naval)2009. Pub.by.Lok Geet parkashan Chandigarh.
*Rattanpal da Supna
(lami kahani)
Pub by.National Book Trust,New Delhi.(Hindi and Punjabi. 2010,2011)
*Rukha wala baba (kahanian)2013
*Akash nal galan (kahanian)2013
pub by.Lok geet parkashan Chandigarh
*Safalta de nukte (kahania)2018.pub.by.Sahibdeep parkashan Bhikhi.Mansa.

*Lekhak de likhe ..Lekh,kavitavan te kahanian, Punjab school sikhia board. dia path pustakan vich samil hn.
*****************************

ਗ਼ਜ਼ਲ..... Dr.Harnek Singh Kaler

ਮੱਥੇ ਦੀਵਾ ਬਾਲੋ ਬਾਲੋ ਯਾਰ  ।
ਹੋਣਾ ਨਾ ਇਉਂ ਬੇੜਾ ਪਾਰ   ।
ਚੁਗਣੇ ਪੈਣੇ ਅੱਖਾਂ ਨਾਲ ,
ਧਰਤੀ ਵਿਚ ਨਾ ਬੀਜੋ ਖਾਰ ।
ਕੁਰਸੀ ਖਾਤਰ ਨਫ਼ਰਤ ਵੰਡ,
ਭਾਲੇ ਬਦਲੇ ਦੇ ਵਿਚ ਹਾਰ  ।
ਅੱਕੇ ਥੱਕੇ ਭੁੱਖੇ ਲੋਕ,
ਮੋਢੇ ਪਾ ਲੈਂਦੇ ਹਥਿਆਰ ।
ਪੈ ਜੇ ਤੁਰਨਾ ਕਿਹਡ਼ੇ ਵਕਤ,
ਮੋਢੇ ਤੇ ਨਾ ਬੰਨੋ ਭਾਰ  ।
ਮੇਰਾ ਤੇਰਾ ਰੌਲਾ ਕੀਅ,
ਲੋਕਾਂ ਦੇਣੀ ਗੱਲ ਨਿਤਾਰ ।
ਖਲਕਤ ਭੁੱਖੀ ਮੰਗੇ ਅੰਨ,
ਕਰਲੋ ਵੀਰੋ ਸੋਚ ਵਿਚਾਰ ।

ਗ਼ਜ਼ਲ.....Dr.Harnek Singh Kaler

ਗ਼ਜ਼ਲ
ਕਰ ਲੈ ਮੋਰਾ ।
ਫੇਰਾ ਤੋਰਾ  ।
ਦਿਲ ਦਾ ਵਰਕਾ
ਕੋਰਾ ਕੋਰਾ ।
ਚੋਰੀ ਕੀਤਾ
ਦਿਲ ਤੂੰ ਚੋਰਾ 
ਮੱਥਾ ਦਮਕੇ
ਗੋਰਾ ਗੋਰਾ ।
ਪੀ ਲਾਂ  ਭਰ ਕੇ
ਹੁਸਨ ਕਟੋਰਾ ।
ਦਰਦ ਵਿਛੋਡ਼ਾ
ਹੱਡੀਂ ਝੋਰਾ ।
ਮਰਨਾ ਪੈਂਦਾ
ਭੋਰਾ ਭੋਰਾ ।

ਤਮਾਸ਼ਾ ਵੰਗਾਂ ਦਾ.....Dr.Harnek Singh Kaler


ਤਮਾਸ਼ਾ ਵੰਗਾਂ ਦਾ।
ਕੱਢਦਾ ਮੇਰੀ ਜਾਨ ।
ਤਮਾਸ਼ਾ ਵੰਗਾਂ ਦਾ
ਮੇਰੀ ਰੂਹ ਦਾ ਘਾਣ ।

ਮਾਂ ਸਮਝਾਵੇ ਇਥੇ ਬਹਿ
ਨਿਤ ਸਵੇਰੇ ਚੁੱਲੇ ਪੈਅ
ਮੰਜੇ ਬਿਸਤਰੇ ਚੁੱਕਦੀ ਦੀ
ਦੇਹ ਝੁਕ ਕੇ ਹੋਈ ਕਮਾਨ ,
ਤਮਾਸ਼ਾ ਵੰਗਾਂ ਦਾ ।

ਵੀਰੇ ਦੇ ਹੱਥ ਫੱਟੀ ਬਸਤਾ
ਮੇਰੇ ਹੱਥ ਫੌੜੇ ਦਾ ਦਸਤਾ
ਧਾਰਾਂ ਕੱਢਾਂ , ਦੁੱਧ ਰਿੜਕਦੀ
ਸੁੱਕ ਤੀਲਾ ਹੋਈ ਜਾਨ
ਤਮਾਸ਼ਾ ਵੰਗਾਂ ਦਾ ।

ਮੱਖਣ ਪੇੜਾ ਤੇ ਮਲਾਈ
ਮਾਂ ਨੇ ਮੇਰੇ ਕੋਲੋਂ ਲੁਕਾਈ
ਫੇਰ ਵੀ ਵਧਗੀ ਵੇਲ ਤਰਾਂ ਮੈਂ
ਹੋਈ ਭਰ ਜੁਆਨ ।
ਤਮਾਸ਼ਾ ਵੰਗਾਂ ਦਾ  ।

ਸੂਤ ਕੱਤਦੀ ਖੱਦਰ ਪਾਵਾਂ
ਵੰਗ ਚੂੜੀ ਲਈ ਜੀ ਤਰਸਾਵਾਂ
ਵੀਰ ਪੱਟ ਪੰਘੂੜੇ ਸੌਂਦਾ
ਮੇਰੀ ਮੰਜੀ ਵਾਣ ।

ਤਮਾਸ਼ਾ ਵੰਗਾਂ ਦਾ ।
ਔਸੀਆਂ ਪਾੳੁ਼ਦੀ ਪੋਟੇ ਥੱਕੇ
ਨੈਣਾਂ ਦੇ ਵਿਚ ਸੁਪਨੇ ਡੱਕੇ
ਗਊਆਂ ਤੇ ਧੀਆਂ ਦਾ
ਕਰਦੇ ਕਾਤੋਂ ਦਾਨ ।
ਤਮਾਸ਼ਾ ਵੰਗਾਂ ਦਾ
ਕੱਢਦਾ ਮੇਰੀ ਜਾਨ । ਤੂ

ਵਿਹੜੇ ਬਾਬਲ ਦੇ......Dr.Harnek Singh Kaler

ਮੈਂ ਤੈਥੋਂ ਜਿੰਦ ਵਾਰ ਦਿਆਂਗੀ,
ਤੂੰ ਮੈਥੋਂ ਜਿੰਦ ਵਾਰੀ।
ਹਿੰਮਤ ਜਰਾ ਦਿਖਾ ਤੂੰ ਮਾਏ।
ਔਰਤ ਹੈ ਕਦ ਹਾਰੀ।
ਵਿਹੜੇ ਬਾਬਲ ਦੇ,
ਸੁਣ ਮੇਰੀ ਕਿਲਕਾਰੀ।
ਤੇਰੀ ਗੋਦ ਪਿਆਰੀ ਮੰਗਾਂ।
ਚੁੰਨੀ ਤੇ ਫੁੱਲਕਾਰੀ ਮੰਗਾਂ।
ਬੋਹੜ,ਪਿੱਪਲਾਂ ਵਰਗੀ ਚਾਹਾਂ,
ਤੇਰੀ ਛਾਂ ਪਿਆਰੀ। ਵਿਹੜੇ ਬਾਬਲ ਦੇ..
ਕੁੱਖ ਵਿਚ ਨਾ ਮਾਰ ਮੁਕਾਈਂ।
ਸਭ ਨੂੰ ਤੂੰ ਇਹੋ ਸਮਝਾਈਂ।
ਧੀ ਹੁੰਦੀ ਐ ਬਾਬਲ ਵਿਹੜੇ,
ਫੁੱਲਾਂ ਭਰੀ ਕਿਆਰੀ। ਵਿਹੜੇ ਬਾਬਲ ਦੇ..
ਧੀ ਦਾ ਮੋਹ ਨਾ ਕਦੇ ਵਿਸਾਰੀਂ।
ਐਸਾ ਇਕ ਸਮਾਜ ਉਸਾਰੀਂ।
ਜੀਵਨ ਜਾਚ ਸਿਖਾਦੀਂ ਅੰਮੀਏ,
ਮੈਂ ਤੇਰੇ ਬਲਿਹਾਰੀ।ਵਿਹੜੇ ਬਾਬਲ ਦੇ..
ਦੁੱਖ ਸੁਖ ਤੇਰਾ ਰਹੂੰ ਵੰਡਾਉਂਦੀ।
ਮੋਢੇ ਦੇ ਨਾਲ ਮੋਢਾ ਲਾਉਂਦੀ।
ਅੱਜ ਨਾ ਹਾਰੀ ਮਾਂ ਤੈਨੂੰ ਮੈਂ
ਜਿੱਤ ਦੂੰ ਦੁਨੀਆ ਸਾਰੀ।ਵਿਹੜੇ ਬਾਬਲ ਦੇ..
ਮੈਨੂੰ ਸੀਨੇ ਦੇ ਨਾਲ ਲਗਾ ਕੇ।
ਧੀ ਪੁੱਤ ਦਾ ਫਰਕ ਮਿਟਾ ਦੇ ।
ਕਲੇਰ ਸਦਾ ਅਖਵਾਉਂਦੀ ਰਹਿਜਾ,
ਮਾਂ ਦੀ ਧੀ ਪਿਆਰੀ।ਵਿਹੜੇ ਬਾਬਲ ਦੇ..।
ਹਰਨੇਕ ਕਲੇਰ

ਦਸਤਾਰ ......ਹਰਨੇਕ ਕਲੇਰ

ਐਵੇਂ ਤਾਂ ਨੀ ਦੁਨੀਆ ਤੇ ਸਰਦਾਰ ਕਹਾਉਂਂਨੇ  ਆਂ।
ਕਲਗੀਧਰ ਦੀ ਬਖਸ਼ੀ ਹੋਈ ਦਸਤਾਰ ਸਜਾਉਂਨੇ ਆਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ,ਰਲਕੇ ਓਟ ਧਿਆਉਂਨੇ ਆਂ ।
ਹਰ ਕੰਮ ਕਰਨ ਤੋਂ ਪਹਿਲਾਂ ਨਾਨਕ ਨਾਮ ਧਿਆਉਂਨੇ ਆਂ।
ਕਰਤਾ ਪੁਰਖ ਤੋਂ ਬਿਨਾ,
ਅਸੀਂ ਹੋਰ ਕਿਸੇ ਤੋਂ ਡਰਦੇ ਨਹੀਂ।
ਜ਼ੁਲਮ ਕਿਸੇ ਤੇ ਹੁੰਦਾ ਦੇਖ ,ਅਸੀਂ ਕਦੇ ਵੀ  ਜਰਦੇ ਨਹੀਂ।
ਹੱਦ ਜ਼ੁਲਮ ਦੀ ਜੇ ਹੋ ਜਾਵੇ ਤਾਂ ,ਤਲਵਾਰ ਉਠਾਉਂਨੇ ਆਂ।
ਕਲਗੀਧਰ ਦੀ ਬਖਸ਼ੀ ਹੋਈ ਦਸਤਾਰ ਸਜਾਉਂਨੇ ਆਂ।
ਬਾਬਰ ਜਾਬਰ ਜਦ,ਭਾਰਤ ਵਿਚ,ਕਹਿਰ ਕਮਾਇਆ ਸੀ।
ਰਾਜੇ ਸ਼ੀਂਹ ਮੁਕੱਦਮ ਕੁੱਤੇ,ਆਖ ਗੁਰੂ ਨਾਨਕ ਨੇ ਰੋਹ ਜਗਾਇਆ ਸੀ।
ਗੁਰੂ ਅੰਗਦ ਨੇ ਮੱਲ ਅਖਾੜੇ, ਜੀਵਨ ਜੁਗਤ ਬਣਾ ਦਿੱਤੇ ।
ਗੁਰੂ ਅਮਰ ਦਾਸ ਨੇ, ਸੇਵਾ ਤੇ ਸਿਮਰਨ ਦੇ ਮਾਰਗ ਤੇ ਪਾ ਦਿੱਤੇ।
ਅੰਮ੍ਰਿਤਸਰ, ਗੁਰੂ ਰਾਮਦਾਸ ਦੀ ਨਗਰੀ ਦੇ
ਦਰਸ਼ਨ ਪੌਂਨੇ ਆਂ।
ਕਲਗੀਧਰ ਦੀ ਬਖਸ਼ੀ ਹੋਈ ਦਸਤਾਰ ਸਜਾਉਂਨੇ ਆਂ।
ਗੁਰੂ ਅਰਜਨ ਦੇਵ ਨੇ, ਤਪਦੀ ਲੋਅ ਨੂੰ ਸੀਤ ਬਣਾਇਆ ਸੀ ।
ਛੇਵੇਂ ਪਾਤਸ਼ਾਹ ਮੀਰੀ ਪੀਰੀ ਦਾ, ਮਾਰਗ ਸਮਝਾਇਆ ਸੀ।
ਹਰਿਮੰਦਰ ਦੇ ਚੌਂਹ ਦਰਵਾਜ਼ੇ, ਗੁਰਮਤਿ ਦੀ ਗੱਲ ਸਮਝਾਉਂਦੇ ਨੇ।
ਤਾਹੀਂ ਕੁੱਲ ਦੁਨੀਆ ਦੇ ਲੋਕੀ,ਇੱਥੇ ਆ ਕੇ
ਸੀਸ ਝੁਕਾਉਂਦੇ ਨੇ।
ਗੁਰੂ ਹਰਿ ਰਾਏ ਦੇ ਕੋਮਲ ਹਿਰਦੇ ਦੀਆਂ
ਬਾਤਾਂ ਪਾਉਂਦੇ ਆਂ।
ਕਲਗੀਧਰ ਦੀ ਬਖਸ਼ੀ ਹੋਈ ਦਸਤਾਰ ਸਜਾਉਂਨੇ ਆਂ।
ਅੱਠਵੇਂ ਗੁਰੂ ਹਰਿਕਿਸ਼ਨ ਨੇ ਗੂੰਗੇ ਤੋਂ ਗੀਤਾ ਪੜ੍ਹਵਾਈ ਸੀ।
ਨੌਂਵੇਂ ਗੁਰੂ ਤੇਗਬਹਾਦਰ ਡੁਬਦੀ ਹੋਈ, ਹਿੰਦ ਬਚਾਈ ਸੀ।
ਦਸਵੇਂ ਪਾਤਸ਼ਾਹ ਖੰਡੇ ਬਾਟੇ ਦਾ,ਅੰਮ੍ਰਿਤ ਪਾਨ ਕਰਾ ਦਿੱਤਾ।
ਇਕ ਇਕ ਸਿੰਘ ਨੂੰ,ਸਵਾ ਲੱਖ ਦੇ ਨਾਲ ਲੜਾ ਦਿੱਤਾ।
ਕਲੇਰ ਲੱਖਾਂ ਦੇ ਵਿਚ ਖੜ੍ਹੇ ਵੀ ਸਭਨੂੰ,ਨਜ਼ਰੀਂ ਔਂਨੇ ਆਂ।
ਕਲਗੀਧਰ ਦੀ ਬਖਸ਼ੀ ਹੋਈ ਦਸਤਾਰ ਸਜਾਉਂਨੇ ਆਂ।

ਜੱਗ ਜਿਉਣ ਰੁੱਖਾਂ ਦੀਆਂ ਛਾਵਾਂ                          ਡਾ. ਹਰਨੇਕ ਸਿੰਘ ਕਲੇਰ

ਜੱਗ ਜਿਉਣ ਰੁੱਖਾਂ ਦੀਆਂ ਛਾਵਾਂ
                        ਡਾ. ਹਰਨੇਕ ਸਿੰਘ ਕਲੇਰ
ਮੈਂ ਚੁਣ ਚੁਣ ਰੁੱਖ ਪਈ ਲਾਵਾਂ ।
ਵੀਰੋ ਜਿਉਣ ਰੁੱਖਾਂ ਦੀਆਂ ਛਾਵਾਂ।
ਮਨੁੱਖ ਅਤੇ ਰੁੱਖ ਦਾ ਮੁੱਢ ਕਦੀਮੀ ਗਹਿਰਾ ਰਿਸ਼ਤਾ ਰਿਹਾ ਹੈ। ਇਹ ਇਕ ਅਟੱਲ ਸਚਾਈ ਹੈ ਕਿ ਮਨੁੱਖ ਦੇ ਜੀਵਨ ਲਈ ਉਸਦਾ ਪਹਿਲਾ ਆਸਰਾ ਰੁੱਖ ਹੀ ਬਣੇ। ਆਪਣੇ ਜੰਗਲੀ ਜੀਵਨ ਸਮੇਂ ਮਨੁੱਖ ਦੀ ਖੁਰਾਕ ਰੁੱਖਾਂ ਦੇ ਫਲ ਤੇ ਫੁੱਲ ਅਤੇ ਤਨ ਢਕਣ ਲਈ ਕੱਪੜੇ ਦੇ ਰੂਪ ਵਿੱਚ ਰੁੱਖਾਂ ਦੇ ਪੱਤੇ ਹੀ ਸਨ। ਇਹ ਹੀ ਨਹੀਂ ਉਹਨਾਂ ਦਾ ਪਹਿਲਾ ਨਿਵਾਸ ਸਥਾਨ ਵੀ ਰੁੱਖ ਹੀ ਸਨ। ਇਸ ਤਰ੍ਹਾਂ ਇਸ ਧਰਤੀ ਤੇ ਮੁਢਲੀਆਂ ਮਨੁੱਖੀ ਨਸਲਾਂ ਦੇ ਪਾਲਣ ਪੋਸ਼ਣ ਲਈ ਰੁੱਖ ਹੀ ਜੀਵਨ ਦਾਤਾ ਸਨ । ਮਾਨਵ ਲਈ ਰੁੱਖਾਂ ਦੀ ਮਹੱਤਤਾ ਨੂੰ ਪਛਾਣਦਿਆਂ ਹੀ ਸੂਫੀ ਸੰਤ ਸੇਖ ਫਰੀਦ ਜੀ ਨੇ ਰੱਬ ਦੀ ਸਾਧਨਾ ਕਰ ਰਹੇ ਦਰਵੇਸ਼ ਨੂੰ ਵੀ ਰੁੱਖਾਂ ਜਿਹੀ ਸਹਿਨਸ਼ੀਲਤਾ ਧਾਰਨ ਕਰਨ ਦਾ ਸੰਦੇਸ਼ ਦਿੱਤਾ ਹੈ ।
ਫਰੀਦਾ ਸਾਹਿਬ ਦੀ ਕਰ ਚਾਕਰੀ
ਦਿਲ ਦੀ ਲਾਹਿ ਭਰਾਂਦਿ  ।।
ਦਰਵੇਸ਼ਾ ਨੋ ਲੋੜੀਐ
ਰੁੱਖਾਂ ਦੀ ਜ਼ਿਰਾਂਦਿ।।
      ਰੁੱਖ ਜੀਵਨ ਦਾ ਸੋਮਾ ਹਨ । ਮਨੁੱਖ ਦੀ ਤੰਦਰੁਸਤੀ ਦਾ ਸਾਧਨ ਹਨ।ਸਿਆਣੇ ਬਜ਼ੁਰਗ ਆਖਦੇ ਸਨ ,ਇਕ ਰੁੱਖ ਸੌ ਸੁੱਖ।  ਜੇਕਰ ਰੁੱਖ ਨਹੀਂ ਤਾਂ ਮਨੁੱਖ ਨਹੀਂ। ਰੁੱਖਾਂ ਨੂੰ ਮਾਨਵੀ ਜੀਵਨ ਦਾ ਮਹੱਤਵਪੂਰਨ ਅੰਗ ਮੰਨਦਿਆਂ ਹੀ ਸਿਆਣੇ ਲੋਕਾਂ ਨੇ ਇਹਨਾਂ ਨੂੰ ਦੇਵਤਿਆਂ ਦਾ ਦਰਜਾ ਦੇ ਕੇ  ਵੱਢਣ ਦੀ ਮਨਾਹੀ ਕੀਤੀ । ਰੁੱਖ ਮਨੁੱਖੀ ਜੀਵਨ ਦੀ ਮੁਢਲੀ ਲੋੜ ਆਕਸੀਜਨ ਦੇ ਭੰਡਾਰ ਹਨ । ਉਹ ਮਨੁੱਖ ਵੱਲੋਂ ਵਾਤਾਵਰਣ ਵਿਚ ਛੱਡੀ ਗਈ ਕਾਰਬਨ ਡਾਇਔਕਸਾਇਡ ਨੂੰ ਆਪਣੇ ਵਿਚ ਸਮਾ ਕੇ ਮਨੁੱਖ ਨੂੰ ਜੀਵਨ ਦਾਨ ਹੀ ਨਹੀਂ ਦਿੰਦੇ ਸਗੋਂ ਸਮੁਚੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ । ਸਾਇੰਸਦਾਨ ਇਹ ਗੱਲ ਸਿੱਧ ਕਰ ਚੁੱਕੇ ਹਨ ਕਿ ਮਨੁੱਖ ਹੋਰ ਖੁਰਾਕ ਤੋਂ ਬਗੈਰ ਕੁਝ ਸਮਾਂ ਜਿਉਂਦਾ ਰਹਿ ਸਕਦਾ ਹੈ ਪਰੰਤੂ ਆਕਸੀਜਨ ਬਿਨਾਂ ਪਲ ਭਰ ਵੀ ਜੀਵਤ ਨਹੀਂ ਰਹਿ ਸਕਦਾ। ਰੁੱਖ, ਮਨੁੱਖ ਲਈ ਸਾਹ ਰੂਪੀ ਅੰਮ੍ਰਿਤ ਦਾ ਸੋਮਾ ਹਨ। ਆਪਣੇ ਆਪ ਨੂੰ ਸਲਾਮਤ ਰੱਖਣ ਲਈ ਉੱਚੀਆਂ ਥਾਵਾਂ ਭਾਵ ਪਹਾੜਾਂ ਤੇ ਚੜ੍ਹਨ ਵੇਲੇ ਮਨੁੱਖ ਆਕਸੀਜਨ ਨਾਲ ਲੈ ਕੇ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿਚ ਰੁੱਖਾਂ ਦੀ ਵਡਿਆਈ ਕਰਦਿਆਂ ਲਿਖਿਆ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ।।
ਗੁਰੂ ਸਾਹਿਬਾਨ ਨੇ ਹਵਾ ਨੂੰ ਗੁਰੂ ਪਦ ਦਾ ਸਤਿਕਾਰ ਦਿੰਦਿਆਂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ।ਧਰਤੀ ਦੀ ਕੁੱਖ ਵਿਚ ਰੁੱਖ ਦਾ ਬੀਜ ਹਵਾ, ਪਾਣੀ ਤੇ ਪ੍ਰਕਾਸ਼ ਭਾਵ ਸੂਰਜ ਦੀ ਤਪਸ਼ ਦੀ ਪ੍ਰਕਿਰਿਆ ਨਾਲ ਆਪਣਾ ਸੰਜੀਵ ਰੁੱਖ ਰੂਪ ਧਾਰ ਕੇ ਕੁਦਰਤੀ ਨਿਆਮਤਾਂ ਫੁੱਲ ਤੇ ਫਲ ਵੰਡਣ ਦੇ ਯੋਗ ਹੁੰਦਾ ਹੈ।ਇਹ ਸਾਰੀਆਂ ਨਿਆਮਤਾਂ ਮਾਨਵੀ ਜੀਵਨ ਲਈ ਅੰਮ੍ਰਿਤ ਹਨ ਕਿਉਂਕਿ ਧਰਤੀ ਦੇ ਵਧੇਰੇਤਰ ਮਨੁੱਖਾਂ ਦੀ ਖੁਰਾਕ ਬਨਾਸਪਤੀ ਹੈ ।ਇਸ ਲਈ ਜਦੋਂ ਕੋਈ ਮਨੁੱਖ ਧਰਤੀ ਤੇ ਆਉਂਦਾ ਹੈ ਤਾਂ ਉਸਦਾ ਸੁਆਗਤ ਰੁੱਖਾਂ ਦੇ ਪੱਤਿਆਂ ਰੂਪੀ ਹਰਿਆਵਲ ਨਾਲ ਕੀਤਾ ਜਾਂਦਾ ਹੈ। ਇਸ ਮੌਕੇ ਘਰ ਦੇ ਮੁੱਖ ਦਰਵਾਜ਼ੇ ਤੇ ਨਿੰਮ,ਸਰੀਹ ਤੇ ਅੰਬ ਦੇ ਪੱਤਿਆਂ ਨੂੰ ਬੰਦਨਵਾਰ ਦੇ ਰੂਪ ਵਿਚ ਸਜਾਇਆ ਜਾਂਦਾ ਹੈ। ਭਾਵੇਂ ਕਿ ਇਹ ਇਕ ਸਭਿਆਚਾਰਕ ਰਸਮ ਹੈ ਪਰੰਤੂ ਨਿੰਮ ਨੂੰ ਹਵਾ ਨੂੰ ਸ਼ੁੱਧ ਕਰਨ ਵਾਲੇ ਅਤੇ ਔਸ਼ਧੀ ਦੇ ਗੁਣ ਵਾਲੇ ਰੁੱਖ ਦੇ ਤੌਰ ਤੇ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਉਸ ਘਰ ਜਨਮ ਲੈਣ ਵਾਲੇ ਬਾਲ ਦੇ ਚੁਗਿਰਦੇ ਦਾ ਵਾਤਾਵਰਣ ਸ਼ੁੱਧ ਹੋ ਜਾਵੇ।ਸ਼ਾਇਦ ਇਹ ਹੀ ਕਾਰਨ ਸੀ ਕਿ ਪਾ੍ਚੀਨ ਸਮੇਂ ਕਿਸੇ ਪਿੰਡ ਦੀ ਪਛਾਣ ਰੁੱਖਾਂ ਦੀਆਂ ਲੰਮੀਆਂ ਲੰਮੀਆਂ ਪਾਲਾਂ ਹੁੰਦੀਆਂ ਸਨ ਜਿੰਨਾ ਸਦਕਾ ਦੂਰ ਤੋਂ ਪਿੰਡਾਂ ਦੀ ਪਛਾਣ ਹੋ ਜਾਂਦੀ ਸੀ।
     ਉੱਚੇ ਨੀਵੇਂ  ਕੱਚੇ ਕੋਠੜੇ,
     ਸੋਂਹਦੇ ਰੁੱਖਾਂ ਨਾਲ ਗਰਾਂ।
     ਧੀਆਂ ਬਾਝ ਨਾ,ਤਿ੍ੰਝਣ ਸੋਂਹਦਾ,
     ਬੱਚਿਆਂ ਬਾਝ ਨਾ ਸੋਂਹਦੀ ਮਾਂ ।
ਪੁਰਾਣੇ ਸਮੇਂ ਵਿਚ ਰੁੱਖਾਂ ਦੀ ਬਹੁਤਾਤ ਸੀ।ਜੰਗਲ ਸਨ। ਆਯੁਰਵੇਦ ਅਨੁਸਾਰ ਭਾਰਤ ਵਿਚ ਮਾਨਵ ਨੂੰ ਰੋਗਾਂ ਤੋਂ ਬਚਾਉਣ ਲਈ ਹਰ ਦਵਾਈ ਰੁੱਖਾਂ ਤੋਂ ਪ੍ਰਾਪਤ ਕੀਤੀ ਜਾਂਦੀ ਸੀ।ਆਪਣੇ ਘਰ ਪਰਿਵਾਰ ਨੂੰ ਤੰਦਰੁਸਤ ਤੇ ਨਰੋਆ ਰੱਖਣ ਲਈ ਦਾਦੀਆਂ, ਮਾਵਾਂ ਆਪਣੇ ਘਰ,ਆਂਢ ਗੁਆਂਢ ਤੇ ਖੇਤਾਂ ਵਿਚ ਉਗਾਏ ਰੁੱਖਾਂ ਤੋਂ ਫਲ,ਫੁੱਲ, ਪੱਤੇ,ਛਿੱਲ,ਗਿਟਕਾਂ ਆਦਿ ਲੈ ਕੇ ਘਰੇਲੂ ਨੁਸਖਿਆਂ ਨਾਲ ਦੁਆਈਆਂ ਤਿਆਰ ਕਰ ਲੈਂਦੀਆਂ ਸਨ।ਜਿਨ੍ਹਾਂ ਨੂੰ ਅੱਜ ਦਾਦੀ ਮਾਂ ਦੇ ਨੁਸਖਿਆਂ ਨਾਲ ਯਾਦ ਕੀਤਾ ਜਾਂਦਾ ਹੈ। ਅਜਿਹੇ ਗੁਣਕਾਰੀ ਰੁੱਖਾਂ ਵਿਚ ਆਵਲਾ,ਹਰੜ,ਬਹੇੜਾ,ਜਾਮਣ, ਸੁਹਾਜਣਾਂ,ਬੇਲ ਪੱਤਾ ,ਅਲਸਫਲੀ,ਨਿੰਮ, ਮਿੱਠੀ ਨਿੰਮ,ਕਿੱਕਰ,ਬਰੋਟਾ,ਪਿੱਪਲ,ਸਹਿਤੂਤ,ਖਜੂਰ,ਅਖਰੋਟ, ਅਰਜਣ,ਆਦਿ ਦਾ ਜ਼ਿਕਰ ਆਉਂਦਾ ਹੈ।ਇਸ ਤੋਂ ਬਿਨਾਂ ਅਨੇਕਾਂ ਪ੍ਰਕਾਰ ਦੀ ਹਰਿਆਵਲ ਜੜ੍ਹੀ ਬੂਟੀਆਂ ਤੇ ਪੌਦੇ ਦੇ ਰੂਪ ਵਿਚ ਜਿਵੇਂ ਅਲਸੀ,ਤਿਲ,ਸੌਂਫ,ਅਜਮਾਇਣ,ਮੇਥੀ, ਹਲਦੀ, ਅਦਰਕ,ਤੁਲਸੀ ਦਾਲਚੀਨੀ ਆਦਿ ਵੀ ਮਨੁੱਖ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੋਣ ਵਾਲੀਆਂ ਦਵਾਈ ਰੂਪੀ ਚੀਜ਼ਾਂ ਹਨ। ਅੱਜ ਆਧੁਨਿਕਤਾ ਅਤੇ ਵਿਕਾਸ ਦੀ ਦੌੜ ਵਿਚ ਅਸੀਂ ਆਪਣੇ ਬਜ਼ੁਰਗਾਂ ਦੀਆਂ ਚੰਗੀਆਂ ਰਿਵਾਇਤਾਂ  ਨੂੰ ਭੁੱਲ ਗਏ ਹਾਂ।ਕਿਸੇ ਸਮੇਂ ਇਹ ਸਭ ਦਵਾਈਆਂ ਰੂਪੀ  ਪੌਦੇ ਤੇ ਰੁੱਖ ਜੋ ਮਾਨਵ ਦੀ  ਤੰਦਰੁਸਤੀ ਲਈ ਲਾਭਦਾਇਕ ਸਨ,ਘਰ ਦੀ ਬਗੀਚੀ ਜਾਂ ਫਿਰ ਪਿੰਡ ਵਿੱਚ ਲੱਗੇ ਹੁੰਦੇ ਸਨ ।ਅੱਜ ਅਸੀਂ ਇਹਨਾਂ ਨੂੰ ਘਰੇਲੂ ਬਗੀਚੀਆਂ ਵਿਚ ਬੀਜਣ ਤੋਂ ਬਿਲਕੁਲ ਅਵੇਸਲੇ ਹੋ ਗਏ ਹਾਂ। ਸਾਡੇ ਬਜ਼ੁਰਗਾਂ ਦੀ ਚੰਗੀ ਸਿਹਤ ਤੇ ਤੰਦਰੁਸਤ ਸਰੀਰ ਦਾ ਇਹ ਹੀ ਰਾਜ ਸੀ ਕਿ ਉਹ ਕੁਦਰਤ ਨਾਲ ਜੁੜੇ ਹੋਏ ਸਨ ਪਰ ਅਸੀਂ ਆਧੁਨਿਕਤਾ ਤੇ ਨਵੇਂ ਯੁੱਗ ਦੀ ਰਾਹ ਤੇ ਚਲਦਿਆਂ ਔਸ਼ਧੀ ਯੁਕਤ ਰੁੱਖਾਂ ਤੇ ਜੜ੍ਹੀ ਬੂਟੀਆਂ ਨੂੰ ਵਿਸਾਰ ਕੇ ਕੁਦਰਤ ਤੋਂ ਦੂਰ ਜਾ ਚੁੱਕੇ ਹਾਂ।ਲੋਕ ਸਿਆਣਪਾਂ ਦੇ ਰੂਪ ਵਿਚ ਇਕ ਟੋਟਕਾ ਬੋਲਿਆ ਜਾਂਦਾ ਹੈ।  ਸੌਂਫ ,ਅਜਵਾਇਣ, ਦਾਲਚੀਨੀ ਭੁੱਲ ਨਾ ਜਾਈਂ।
ਆਵਲਾ,ਹਰਡ,ਬਹੇੜਾ ਰਗੜ ਕੇ ਖਾਈਂ ।
ਵੈਦੁ ਨੂੰ ਫਿਰ ਉੱਕਾ ਤੂੰ ਮਨ ਚੋਂ ਭੁਲਾਈਂ ।
   ਅਜੋਕਾ ਯੁੱਗ ਵਿਕਾਸਮੁਖੀ ਹੈ। ਪਿੰਡ,ਸ਼ਹਿਰ ਬਦਲ ਰਹੇ ਹਨ। ਪਗਡੰਡੀਆਂ,ਰਾਹ,ਰਸਤੇ, ਸੜਕਾਂ ਚਹੁੰ ਮਾਰਗੀ ਹੋ ਰਹੇ ਹਨ। ਕਿਸਾਨ ਅੰਨਦਾਤਾ ਅਖਵਾਉਂਦਾ ਹਰੀ ਤੇ ਚਿੱਟੀ ਕਾ੍ਂਤੀ ਕਰਕੇ ਜਸ ਖਟ ਰਿਹਾ ਹੈ। ਉਸਨੇ ਵਧੇਰੇ ਉਪਜ ਦੇ ਲਾਲਚ ਵਿਚ ਖੇਤਾਂ ਅਤੇ ਉਨ੍ਹਾਂ ਦੇ ਵਟ ਬੰਨਿਆਂ ਤੇ ਲੱਗੇ ਰੁੱਖ ਪੁੱਟ ਦਿੱਤੇ ਹਨ। ਅਜਿਹਾ ਰੁਝਾਨ ਚਹੁੰ ਮਾਰਗੀ ਸੜਕਾਂ ਬਣਾਉਣ ਵੇਲੇ ਵੀ ਵੇਲੇ ਭਾਰੂ ਰਿਹਾ। ਜੇਕਰ ਅੱਜ ਚੌੜੀਆਂ ਸੜਕਾਂ ਬਿਨਾਂ ਨਹੀਂ ਸਰ ਸਕਦਾ ਤਾਂ ਮਨੁੱਖੀ ਜੀਵਨ ਵਿਚ ਰੁੱਖ ਤਾਂ ਇਸ ਤੋਂ ਜ਼ਿਆਦਾ ਜ਼ਰੂਰੀ ਹਨ। ਮਨੁੱਖ ਨੇ ਇਸ ਦੀ ਵਰਤੋਂ ਕਰਨੀ ਹੈ। ਇਸ ਧਰਤੀ ਤੇ ਮਨੁੱਖ ਦੀ ਹੋਂਦ ਰੁੱਖਾਂ ਨਾਲ ਹੀ ਸੰਭਵ ਹੈ।
‌   ਪੰਜਾਬ ਅਜਿਹਾ ਰਾਜ ਹੈ ਜਿੱਥੇ ਜੰਗਲਾਂ ਹੇਠ ਬਹੁਤ ਹੀ ਘੱਟ ਰਕਬਾ ਹੈ। ਜੇਕਰ ਅਸੀਂ ਇਸ ਰਕਬੇ ਨੂੰ ਵਧਾ ਨਹੀਂ ਸਕਦੇ ਤਾਂ ਰੁੱਖਾਂ ਦੀ ਵਾਢ ਕਰਨ ਤੋਂ ਪਹਿਲਾਂ ਲੋਕਾਂ ਨੂੰ ਹੋਰ ਰੁੱਖ ਲਗਾਉਣ ਦੀ ਪਰੇਰਨਾ ਤਾਂ ਕਰ ਹੀ ਸਕਦੇ ਹਾਂ। ਪੰਜਾਬ ਪਿੰਡਾਂ ਤੇ ਅਧਾਰਤ ਰਾਜ ਹੈ। ਹਰ ਪਿੰਡ ਦੇ ਲੋਕਾਂ ਨੂੰ ਆਪਣੇ ਘਰ ਵਿਚ, ਸੱਥਾਂ ਵਿਚ,ਸਾਂਝੀਆਂ ਥਾਵਾਂ ਅਤੇ ਖੇਤਾਂ ਦੇ ਬੰਨਿਆਂ ਤੇ ਰੁੱਖ ਲਗਾਉਣ ਲਈ ਮਨ ਪੱਕਾ ਕਰਨਾ ਚਾਹੀਦਾ ਹੈ।ਜੇਕਰ ਰੁੱਖ ਹੋਣਗੇ ਤਾਂ ਪੰਛੀ ਤੇ ਹੋਰ ਜੀਵ ਜੰਤ ਵੀ ਪੈਦਾ ਹੋਣਗੇ ।ਕੋਇਲ, ਮੋਰ,ਪਪੀਹਾ ਆਦਿ ਅਨੇਕਾਂ ਪੰਛੀ ਕੁਦਰਤ ਪੇ੍ਮੀ ਹਨ। ਇਹ ਸਭ ਪੰਛੀ ਰੁੱਖਾਂ ਤੇ ਨਿਵਾਸ ਕਰਦੇ ਹਨ। ਗੁਰਬਾਣੀ ਵਿਚ ਪੰਛੀਆਂ ਦੇ ਕੁਦਰਤ ਨਾਲ ਪੇ੍ਮ ਜ਼ਿਕਰ ਦਰਜ ਹੈ।
‌ਮੋਰੀ ਰੁਣ ਝੁਣ ਲਾਇਆ
‌ਭੈਣੇ ਸਾਵਣ ਆਇਆ  ।।

‌ਬਾਬੀਹਾ ਅੰਮ੍ਰਿਤ ਵੇਲੇ ਬੋਲਿਆ
‌ਤਾਂ ਦਰਿ ਸੁਣੀ ਪੁਕਾਰ ।।
‌ ਮਨੁੱਖ ਇਹ ਗੱਲ ਬਿਲਕੁਲ ਭੁੱਲ ਜਾਂਦਾ ਹੈ ਕਿ ਪੰਛੀਆਂ ਨੂੰ ਆਲ੍ਹਣਾ ਤਾਂ ਪਾਉਣਾ ਆਉਂਦਾ ਹੈ ਪਰ ਉਹ ਆਪਣੇ ਆਪ ਰੁੱਖ ਨਹੀਂ ਲਗਾ ਸਕਦੇ। ਪਸ਼ੂ, ਪੰਛੀ ,ਜੀਵ ਜੰਤ ਅਤੇ ਮਾਨਵ ਨੂੰ  ਤੰਦਰੁਸਤ ਜੀਵਨ ਪਰਦਾਨ ਕਰਨ ਲਈ ਧਰਤੀ ਤੇ ਰੁੱਖਾਂ ਦਾ ਹੋਣਾ ਜ਼ਰੂਰੀ ਹੈ। ਰੁੱਖ ਬੱਦਲਾਂ ਨੂੰ ਵੀ ਬੁਲਾ ਲਿਆਉਣਗੇ।  ਸਾਨੂੰ ਅਪਣੇ ਆਪ ਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ ਰੱਖਣ ਲਈ ਰੁੱਖ ਲਗਾਉਣੇ ਅਤਿ ਜ਼ਰੂਰੀ ਹਨ।
     ਤੰਦਰੁਸਤ ਜੀਵਨ, ਜੇ ਪਾਉਣਾ ਲੋਚੋ।
      ਘਰ ਘਰ ਰੁੱਖ ਲਗਾਉਣਾ ਸੋਚੋ ।
ਜੇਕਰ ਰੁੱਖ ਹੋਣਗੇ,ਤਾਜ਼ੀ ਹਵਾ ਹੋਵੇਗੀ। ਆਕਸੀਜਨ ਦਾ ਭੰਡਾਰ ਹੋਵੇਗਾ। ਵਿਕਾਸ ਕਾਰਨ ਧਰਤੀ ਤੇ ਦਿਨੋਂ ਦਿਨ ਪ੍ਰਦੂਸ਼ਣ ਵਧ ਰਿਹਾ ਹੈ।ਜੀਵਨ ਲਈ ਪ੍ਰਦੂਸ਼ਣ ਦੇ ਹਾਨੀਕਾਰਕ ਤੱਤਾਂ ਨੂੰ ਰੁੱਖ ਹੀ ਆਪਣੇ ਆਪ ਵਿਚ ਜੀਰਨ ਦੀ ਸਮਰੱਥਾ ਰੱਖਦੇ ਹਨ।ਪੰਜਾਬ ਨੂੰ ਰੁੱਖਾਂ ਨਾਲ ਹਰਾ ਭਰਾ ਕਰਕੇ ਹੀ ਅਸੀਂ ਤੰਦਰੁਸਤ ਪੰਜਾਬ ਦੀ ਤਵੱਕੋ ਕਰ ਸਕਦੇ ਹਾਂ। ਇਸ ਕਾਰਜ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਹਿਲਾਂ ਹੀ ਯੋਗਦਾਨ ਪਾਇਆ ਜਾ ਰਿਹਾ ਹੈ।
ਧਰਤੀ ਤੇ ਰੁੱਖ ਲਾ ਲਵੋਂਗੇ ,
   ਤਾਂ ਤੰਦਰੁਸਤ ਜੀਵਨ ਪਾ ਲਵੋਂਗੇ।
ਇਸ ਲਈ ਪੰਜਾਬੀ ਲੋਕ ਗੀਤ ਦੀ ਰਚੇਤਾ ਰੁੱਖ ਲਾਉਣ ਦਾ ਸੁਨੇਹਾ ਦੇ ਰਹੀ ਹੈ।
ਕਿਤੇ ਤਾਂ ਲਾਉਨੀ ਆ ਟਾਹਲੀਆਂ
ਪੱਤਾ ਵਾਲੀਆਂ, ਮੈਂ ਲੋੜਦੀ ਛਾਵਾਂ।
ਛਾਵਾਂ ਜਿਹਦੇ ਲਈ ਲੋੜਦੀ ,
ਦੇ ਗਿਆ ਭਲਾਵਾਂ, ਨੈਣੋਂ ਨੀਰ ਵਗਾਵਾਂ।
ਕਿਤੇ ਤਾਂ ਲਾਉਨੀ ਆਂ ਟਾਹਲੀਆਂ...

ਵਣ ਮਹਾਂਉਤਸਵ ਇਕ ਰਸਮ ਨਾ ਹੋਵੇ ਸਗੋਂ ਇਸ ਮੌਕੇ ਪੰਜਾਬ ਦਾ ਹਰ ਮਨੁੱਖ ਹਰ ਵਰ੍ਹੇ ਇਕ ਰੁੱਖ ਜ਼ਰੂਰ ਲਾਵੇ ਤੇ ਉਸ ਨੂੰ ਪਾਲਣ ਸੰਭਾਲਣ ਦੀ ਜ਼ਿਮੇਵਾਰੀ ਵੀ ਨਿਭਾਵੇ।
   ਇੱਥੋਂ ਮੈਨੂੰ ਇਹ ਤੱਥ ਲਿਖਣ  ਤੋਂ ਵੀ ਸੰਕੋਚ ਨਹੀਂ ਕਿ ਇਸ ਧਰਤੀ ਦੇ ਹਰ ਮਨੁੱਖ ਨੂੰ ਇੱਥੋਂ ਵਿਦਾਇਗੀ ਲੈਣ ਮੌਕੇ ਦੋ ਰੁੱਖਾਂ ਦੀ ਲੋੜ ਹੁੰਦੀ ਹੈ।ਇਸ ਸਚਾਈ ਨੂੰ ਮੁੱਖ ਰੱਖਦੇ ਹੋਏ ਹਰ ਮਨੁੱਖ ਦਾ ਇਸ ਸ਼ੁਭ  ਕਾਰਜ ਵਿਚ ਹਿੱਸਾ ਪਾਉਣ ਦਾ ਮੁਢਲਾ ਫਰਜ਼ ਬਣਦਾ ਹੈ। ਹਰਾ ਭਰਿਆ ਪੰਜਾਬ ਹੀ ਤੰਦਰੁਸਤ ਪੰਜਾਬ ਦਾ ਮਾਣ ਪ੍ਰਾਪਤ ਕਰ ਸਕਦਾ ਹੈ।
ਤੰਦਰੁਸਤ ਜੀਵਨ ਦੀ ਲੋੜ ਹੈ ਭਾਰੀ।
  ਧਰਤੀ ਮੰਗਦੀ ਏ ਹਰੀ ਫੁਲਕਾਰੀ ।